
Nazman Di Paalki Lyrics
Asi dil da sunaiye dasso haal ki !
Asi dil da sunaiye dasso haal ki !
Chukki harfan ne nazman di paalki ;
Ishqe de pind ‘chon ,
Paani waariya, suni pyaareya,
Naina ne raahan da karza utaariya
Naina ne raahan da karza utaariya.
Jadon chhireya muhabbatan da geet ji !
Jadon chhireya muhabbatan da geet ji !
Warhi baddlan chon rajj-rajj preet ji ;
Dhoop gori bhijj gayi ,
Rahi sangdi, ohle mangdi,
Chunni ditti ambaran gulaabi rang di
Chunni ditti ambaran gulaabi rang di.
Asi saddeya ni yaadan de shareek nu !
Asi saddeya ni yaadan de shareek nu !
Taan vi pahunch gaya laazmi tareek nu ;
Chete aaye naal ji !
Gallan kholiyan aan, sharaaban doliyan,
Chandre khayaal tere paun boliyan
Chandre khayaal tere paun boliyan.
Ajj saddhran ne mukhra chhupa leya !
Ajj saddhran ne mukhra chhupa leya !
Ohnan pichle vehre ‘ch beh ke gaa leya ;
Gaana Sartaaj da !
Kandh kach di, kinjh bachdi,
Reejh baahon fadh agge ho-ho nachdi
Reejh baahon fadh agge ho-ho nachdi .
Saadi allhran di raat we kuaareya !
Saadi allhran di raat we kuaareya !
Bahuta lishkin na ambaran ‘the taareya ; gall bare raaz di !
Puchin rabb nu, eh sababb nu,
Ese traan hunda ki pyaar sab nu
Ese traan hunda ki pyaar sab nu !
Asi dil da sunaiye dasso haal ki !
Chukki harfan ne nazman di paalki ;
Ishqe de pind ‘chon ,
Paani waariya, suni pyaareya,
Naina ne raahan da karza utaariya
Naina ne raahan da karza utaariya
Naina ne raahan da karza utaariya.
ਅਸੀਂ ਦਿਲ ਦਾ ਸੁਣਾਈਏ ਦੱਸੋ ਹਾਲ ਕੀ !
ਅਸੀਂ ਦਿਲ ਦਾ ਸੁਣਾਈਏ ਦੱਸੋ ਹਾਲ ਕੀ !
ਚੁੱਕੀ ਹਰਫ਼ਾਂ ਨੇ ਨਜ਼ਮਾਂ ਦੀ ਪਾਲਕੀ ;
ਇਸ਼ਕੇ ਦੇ ਪਿੰਡ ‘ਚੋਂ ,
ਪਾਣੀ ਵਾਰਿਆ, ਸੁਣੀਂ ਪਿਆਰਿਆ,
ਨੈਣਾਂ ਨੇ ਰਾਹਾਂ ਦਾ ਕਰਜ਼ਾ ਉਤਾਰਿਆ
ਨੈਣਾਂ ਨੇ ਰਾਹਾਂ ਦਾ ਕਰਜ਼ਾ ਉਤਾਰਿਆ ।
ਜਦੋਂ ਛਿੜਿਆ ਮੁਹੱਬਤਾਂ ਦਾ ਗੀਤ ਜੀ !
ਜਦੋਂ ਛਿੜਿਆ ਮੁਹੱਬਤਾਂ ਦਾ ਗੀਤ ਜੀ !
ਵਰ੍ਹੀ ਬੱਦਲਾਂ ਚੋਂ ਰੱਜ-ਰੱਜ ਪੀ੍ਤ ਜੀ ;
ਧੁੱਪ ਗੋਰੀ ਭਿੱਜ ਗਈ ,
ਰਹੀ ਸੰਗਦੀ, ਓਹਲ੍ਹੇ ਮੰਗਦੀ,
ਚੁੰਨੀ ਦਿੱਤੀ ਅੰਬਰਾਂ ਗੁਲਾਬੀ ਰੰਗ ਦੀ
ਚੁੰਨੀ ਦਿੱਤੀ ਅੰਬਰਾਂ ਗੁਲਾਬੀ ਰੰਗ ਦੀ।
ਅਸੀ ਸੱਦਿਆ ਨੀ ਯਾਦਾਂ ਦੇ ਸ਼ਰੀਕ ਨੂੰ !
ਅਸੀ ਸੱਦਿਆ ਨੀ ਯਾਦਾਂ ਦੇ ਸ਼ਰੀਕ ਨੂੰ !
ਤਾਂ ਵੀ ਪਹੁੰਚ ਗਿਆ ਲਾਜ਼ਮੀ ਤਰੀਕ ਨੂੰ ;
ਚੇਤੇ ਆਏ ਨਾਲ ਜੀ !
ਗੱਲਾਂ ਖੋਲ੍ਹੀਆਂ ਆਂ, ਸ਼ਰਾਬਾਂ ਡੋਲ੍ਹੀਆਂ,
ਚੰਦਰੇ ਖ਼ਿਆਲ ਤੇਰੇ ਪਾਉਣ ਬੋਲੀਆਂ
ਚੰਦਰੇ ਖ਼ਿਆਲ ਤੇਰੇ ਪਾਉਣ ਬੋਲੀਆਂ।
ਅੱਜ ਸੱਧਰਾਂ ਨੇ ਮੁੱਖੜਾ ਛੁਪਾ ਲਿਆ !
ਅੱਜ ਸੱਧਰਾਂ ਨੇ ਮੁੱਖੜਾ ਛੁਪਾ ਲਿਆ !
ਉਹਨਾਂ ਪਿਛਲੇ ਵਿਹੜੇ ‘ਚ ਬਹਿ ਕੇ ਗਾ ਲਿਆ ;
ਗਾਣਾ ਸਰਤਾਜ ਦਾ !
ਕੰਧ ਕੱਚ ਦੀ, ਕਿੰਝ ਬਚਦੀ,
ਰੀਝ ਬਾਹੋਂ ਫੜ ਅੱਗੇ ਹੋ-ਹੋ ਨੱਚਦੀ
ਰੀਝ ਬਾਹੋਂ ਫੜ ਅੱਗੇ ਹੋ-ਹੋ ਨੱਚਦੀ।
ਸਾਡੀ ਅੱਲ੍ੜਾਂ ਦੀ ਰਾਤ ਵੇ ਕੁਆਰਿਆ !
ਸਾਡੀ ਅੱਲ੍ੜਾਂ ਦੀ ਰਾਤ ਵੇ ਕੁਆਰਿਆ !
ਬਹੁਤਾ ਲਿਸ਼ਕੀਂ ਨਾ ਅੰਬਰਾਂ ‘ਤੇ ਤਾਰਿਆ ; ਗੱਲ ਬੜੇ ਰਾਜ਼ ਦੀ !
ਪੁੱਛੀਂ ਰੱਬ ਨੂੰ, ਇਹ ਸਬੱਬ ਨੂੰ,
ਏਸੇ ਤਰਾ੍ਂ ਹੁੰਦਾ ਕੀ ਪਿਆਰ ਸਭ ਨੂੰ
ਏਸੇ ਤਰਾ੍ਂ ਹੁੰਦਾ ਕੀ ਪਿਆਰ ਸਭ ਨੂੰ !
ਅਸੀਂ ਦਿਲ ਦਾ ਸੁਣਾਈਏ ਦੱਸੋ ਹਾਲ ਕੀ !
ਚੁੱਕੀ ਹਰਫ਼ਾਂ ਨੇ ਨਜ਼ਮਾਂ ਦੀ ਪਾਲਕੀ ;
ਇਸ਼ਕੇ ਦੇ ਪਿੰਡ ‘ਚੋਂ ,
ਪਾਣੀ ਵਾਰਿਆ, ਸੁਣੀਂ ਪਿਆਰਿਆ,
ਨੈਣਾਂ ਨੇ ਰਾਹਾਂ ਦਾ ਕਰਜ਼ਾ ਉਤਾਰਿਆ
ਨੈਣਾਂ ਨੇ ਰਾਹਾਂ ਦਾ ਕਰਜ਼ਾ ਉਤਾਰਿਆ
ਨੈਣਾਂ ਨੇ ਰਾਹਾਂ ਦਾ ਕਰਜ਼ਾ ਉਤਾਰਿਆ।
